ਜੰਗਲ ਹੌਲੀ-ਹੌਲੀ ਵਿਰਲਾ ਹੋਣਾ ਸ਼ੁਰੂ ਹੋ ਗਿਆ। ਪਹਾੜੀ ਦੇ ਇਕ ਮੋੜ ਤੇ ਖਲੋ ਕੇ ਮੈਂ ਸਾਹਮਣੇ ਫੈਲਿਆ ਦ੍ਰਿਸ਼ ਵੇਖਿਆ। ਮਟਨ-ਪਹਿਲਗਾਮ ਰੋਡ ਤੇ ਆਲੇ-ਦੁਆਲੇ ਦੇ ਖੇਤ, ਪਿੰਡ, ਜੰਗਲ, ਦਰਿਆ, ਮੀਲਾਂ ਤੱਕ ਦਿਖਾਈ ਦਿੰਦੇ ਹਨ। ਫੋਟੋਗ੍ਰਾਫਰਾਂ ਲਈ ਇਨਾਮੀ ਮੌਕਾ ਬਣਿਆ ਹੋਇਆ ਸੀ। ਕਾਹਲੀ ਨੇ ਮੇਰੇ ਪੈਰ੍ਹਾਂ ਨੂੰ ਉੱਥੇ ਅਟਕਣ ਨਾ ਦਿੱਤਾ।ਮੇਰੇ ਅੰਦਾਜ਼ੇ ਮੁਤਾਬਿਕ ਮੈਂ ਦੋ ਮੀਲ ਪ੍ਰਤੀ ਘੰਟੇ ਦੀ ਔਸਤ ਪੂਰੀ ਨਹੀਂ ਰੱਖ ਰਿਹਾ ਸੀ। ਜੰਗਲ ਵਿਚ ਸੈਲਾਨੀਆਂ ਨੂੰ ਰਾਹ ਭੁੱਲਣ ਤੋਂ ਬਚਾਉਣ ਵਾਸਤੇ ਮਹਿਕਮਾ ਜੰਗਲਾਤ ਵਾਲਿਆ ਨੇ ਪਗਡੰਡੀ ਦੇ ਕੰਡੇ ਤੇ ਥੌੜ੍ਹੇ, ਥੌੜ੍ਹੇ ਫਾਸਲੇ ਤੇ ਦਰੱਖਤਾਂ ਦੇ ਮੁੱਢਾ ਉੱਤੇ ਲਾਲ ਤੇ ਨੀਲੇ ਨਿਸ਼ਾਨ ਲਗਾਏ ਹੋਏ ਹਨ।ਜਦ ਮੈਂ ਮੋੜ ਤੋਂ ਲਿੱਦੜ ਵਾਦੀ ਦਾ ਨਜ਼ਾਰਾ ਵੇਖ ਕੇ ਅੱਗੇ ਗਿਆ ਤਾਂ ਥੋੜ੍ਹੀ ਦੂਰ ਬਾਅਦ ਮੈਨੂੰ ਨਿਸ਼ਾਨ ਵੇਖਣ ਦਾ ਖ਼ਿਆਲ ਆਇਆ।ਨਿਸ਼ਾਨ ਗੁੰਮ ਸਨ।ਇਸ ਆਸ ਵਿਚ ਕਿ ਸ਼ਾਇਦ ਅੱਗੇ ਜਾ ਕੇ ਦੁਬਾਰਾ ਸ਼ੁਰੂ ਹੋ ਜਾਣਗੇ, ਮੈਂ ਇਕ ਦੋ ਫਰਲਾਂਗ ਹੋਰ ਤੁਰੀ ਗਿਆ ਪਰ ਨਿਸ਼ਾਨ ਨਾ ਆਏ। ਵਾਪਸ ਹੋਇਆ ਅੱਧੇ ਪੌਣੇ ਮੀਲ ਦਾ ਚੱਕਰ ਪੈਂਦਾ ਸੀ ਤੇ ਅੱਗੇ ਗਿਆ ਪਤਾ ਨਹੀਂ ਸੀ ਰਸਤਾ ਕਿੱਥੇ ਜਾ ਨਿਕਲੇ। ਇਸ ਪਰੇਸ਼ਾਨੀ ਵਿਚ ਇਕ ਪਹਾੜੀਆ ਸਾਹਮਣਿਉਂ ਆਉਂਦਾ ਦਿੱਸਿਆ। ਉਸ ਨੇ ਦੱਸਿਆ ਕਿ ਮੈਂ ਆਪਣੇ ਰਸਤੇ ਤੋਂ ਖੁੰਝ ਗਿਆ ਸਾਂ। ਪਰ ਨਵਾਂ ਰਸਤਾ ਵੀ ਇਕ ਟਿੱਬੇ ਦੇ ਉੱਤੇ ਦੀ ਹੋ ਕੇ ਮੁੜ ਉਸ ਵਿਚ ਜਾ ਰਲਦਾ ਸੀ।ਪਹਾੜੀ ਦੇ ਮੋੜ ਤੋਂ ਵਾਦੀ ਦੀ ਝਾਕੀ ਮਾਨਣ ਵਾਲਿਆ ਨੇ ਇਹ ਨਵਾਂ ਰਸਤਾ ਬਣਾ ਲਿਆ ਹੋਇਆ ਸੀ।
ਉਪਰੋਕਤ ਪੈਰ੍ਹੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ