Comprehension Passage
ਭੈਣ ਤ੍ਰਿੰਞਣ ਵਿਚ ਬੈਠ ਕੇ ਛੋਪ ਪਾ ਕੇ ਬੜੀ ਰਾਤ ਤਾਂਈ ਜਾਂ ਤੜਕੇ ਸੂਤ ਕੱਤਿਆ ਕਰਦੀ ਸੀ। ਉਸ ਨੂੰ ਗੁੱਡਿਆਂ ਪਟੋਲਿਆਂ ਨਾਲ ਖੇਲ੍ਹਣ ਦੀ ਆਦਤ ਨਹੀਂ ਸੀ ਤੇ ਨਾ ਹੀ ਭਾਦੋਂ ਦੀ ਲੰਮੀ ਔੜ ਸਮੇਂ ਉਹ ਕੁੜੀਆਂ ਨਾਲ ਜਾ ਕੇ ਗੁੱਡੀ ਫੂਕਿਆ ਕਰਦੀ ਸੀ। ਬੇਬੇ ਦਾ ਕਹਿਣ ਉਹ ਮੰਨਦੀ ਸੀ। ਸਮਾਧ ਰੂਪ ਨਿੱਕੀ ਮੱਟੀ ਜੋ ਖੂਹ ਤੇ ਬਣੀ ਸੀ, ਚੰਦ ਦੀ ਦਸਵੀਂ ਵਾਲੇ ਦਿਨ ਆਥਣੇ ਦਿਨ ਛਿਪਾਅ ਸਮੇਂ ਜੋਤ ਬਾਲਦੀ। ਭਾਵੇਂ ਉਹ ਮੱਟੀ ਕਿਸੇ ਸ਼ਹੀਦ ਦੀ ਥਾਂ ਆਪਣੇ ਹੀ ਕਿਸੇ ਵਡਾਰੂ ਪਿਉ ਦਾਦੇ ਪੜਦਾਦੇ ਦੀ ਯਾਦ ਵਿਚ ਬਣੀ ਹੁੰਦੀ ਸੀ, ਜਿਨ੍ਹਾਂ ਨੇ ਖੇਤ ਵਿਚ ਦਿਨ ਰਾਤ ਕਰੜੀ ਮਿਹਨਤ ਕੀਤੀ ਸੀ। 
ਚਾਦਰਾਂ ਉੱਤੇ ਉਹ ਰੇਸ਼ਮੀ ਰੰਗਦਾਰ ਲੱਛਿਆਂ ਨਾਲ ਫੁੱਲ ਵੇਲਾਂ ਬੂਟੇ ਪਾਉਂਦੀ ਸੀ। ਇਸ ਕਲਾ ਨੂੰ ਕਸ਼ੀਦਾ ਕੱਢਦਾ ਕਹਿੰਦੇ ਸਨ ਤੇ ਖਦਰੇ ਦੀ ਲਾਲ ਚਾਦਰ ਦੀ ਫੁਲਕਾਰੀ ਨੂੰ ਬਾਗ਼ ਕਹਿੰਦੇ ਸਨ।ਮੈਨੂੰ ਕੱਤੇ ਦਾ ਉਹ ਦਿਨ ਅਜੇ ਤਾਂਈ ਚੇਤੇ ਹੈ ਜਦੋਂ ਕਪਾਹ ਖਿੜ ਰਹੀ ਸੀ। ਬੇਬੇ ਨਾਲ ਭੈਣ ਖੂਹ ਦੇ ਇਕ ਖੇਤ ਦੀ ਕਪਾਹ ਚੁਗਣ ਗਈ ਸੀ। ਉਸ ਨੇ ਕੀੜਿਆਂ ਦੇ ਭੋਣ ਉੱਤੇ ਤਿਲ ਚੌਲ ਕੇਰੇ ਸਨ।ਕੋਈ-ਕੋਈ ਟੀਂਡਾ ਤਿੜਕ ਰਿਹਾ ਸੀ ਤੇ ਕਪਾਹ ਦੇ ਚਿੱਟੇ ਮੋਟੇ ਫੁੱਟ ਲਮਕ ਰਹੇ ਸਨ। ਭੈਣ ਬੋਲੀ ਸੀ-‘ਕਪਾਹ ਤਾਂ ਤਾਰਿਆਂ ਵਾਂਗ ਖਿੜੀ ਪਈ ਐ।’ ਮੈਨੂੰ ਉਸੇ ਦਿਨ ਤੇ ਕਪਾਹ ਨਾਲ ਪਿਆਰ ਹੋ ਗਿਆ ਸੀ। ਫੇਰ ਉਸ ਨੇ ਮੰਜਿਆਂ ਉੱਤੇ ਬਿਛਾਉਣੀਆਂ ਦੇ ਥਾਂ ਦਰੀਆਂ ਬੁਣਨੀਆਂ ਸ਼ੁਰੂ ਕੀਤੀਆਂ। ਮੋਟਾ ਸੂਤ ਉਸ ਨੇ ਆਪ ਕੱਤਿਆ। ਬਾਪੂ ਤਰਖਾਣਾਂ ਦੇ ਕਾਰਖਾਨੇ ਤੇ ਲੱਕੜ ਦੀ ਘੋੜੀ ਬਣਵਾ ਲਿਆਇਆ।ਮੰਡੀ ਤੋਂ ਪੰਜਾ ਵੀ ਆ ਗਿਆ। ਬੇਬੇ ਦੇ ਪੁਰਾਣੇ ਸੰਦੂਕ ਨੂੰ ਉਸ ਨੇ ਦਰੀਆਂ ਨਾਲ ਭਰ ਦਿੱਤਾ। ਬਚੇ ਹੋਏ ਸੂਤ ਦੇ ਮੋਟੇ ਧਾਗਿਆ ਨਾਲ ਮੈਂ ਗੇਂਦਾ ਬਣਾਈਆਂ। ਭੈਣ ਦਾ ਹੱਥ ਚੁੱਲੇ੍ਹ ਤੇ ਵੀ ਕਾਹਲਾ ਚਲੱਦਾ ਸੀ। ਉਹ ਕਹਿੰਦੀ ਸੀ ਕਿ ਮੈਂ ਤੁਰੇ ਜਾਂਦੇ ਸਵਾਰ ਲਈ ਪੰਜ ਮਿੰਟ ਵਿਚ ਰੋਟੀ ਲਾਹ ਸਕਦੀ ਹਾਂ। ਮੇਰਾ ਬਾਬਾ ਉਸ ਦੇ ਹੱਥਾਂ ਦੀ ਕਿਰਤ ਉੱਤੇ ਪ੍ਰਸੰਨ ਸੀ। ਉਸ ਨੇ ਘਰ ਦੀ ਮੁਖਤਿਆਰੀ ਇਸੇ ਨੂੰ ਸੰਭਾਲ ਦਿੱਤੀ ਸੀ। ਇਕ ਸੰਸਥਾ ਦਾ ਮੁਖੀ ਮੇਰੇ ਬਾਬੇ ਕੋਲ ਅਮਾਨਤ ਵਿੱਚ ਰਕਮਾਂ ਜਮ੍ਹਾਂ ਕਰਾਉਂਦਾ ਰਿਹਾ ਤੇ ਬਾਬਾ ਉਹਨਾਂ ਰਕਮਾਂ ਨੂੰ ਆਪਣੀ ਇਸ ਪੋਤੀ ਕੋਲ ਜਮ੍ਹਾਂ ਕਰ ਦਿੰਦਾ ਹੈ।ਮੋੜਨ ਵੇਲੇ ਪੂਰੀ ਰਕਮ ਤਾਰੀ ਗਈ ਪਰ ਮੁਖੀ ਬੋਲਿਆ ਕਿ ਤੁਸੀਂ ਮੈਨੂੰ ਵੱਧ ਪੈਸੇ ਦੇ ਦਿੱਤੇ ਹਨ ਪਰ ਜਦ ਹਿਸਾਬ ਕੀਤਾ ਪੈਸੇ ਪੂਰੇ ਸਨ।ਮੁਖੀ ਖ਼ੁਸ਼ ਬਾਬਾ ਖ਼ੁਸ਼। ਕੁੜੀ ਦੇ ਧੇਲੇ ਧੇਲੇ ਦੇ ਹਿਸਾਬ ਉੱਤੇ ਬਾਪੂ ਨੇ ਵੀ ਹਰ ਫ਼ਸਲ ਦੇ ਪੈਸੇ ਭੈਣ ਕੋਲ ਹੀ ਜਮ੍ਹਾ ਕਰਾਉਣੇ ਸ਼ੁਰੂ ਕਰ ਦਿੱਤੇ। ਇਉਂ ਦੋ ਪੀਹੜੀਆਂ ਘਰ ਦੀ ਚੌਧਰ ਭੈਣ ਦੇ ਹੱਥ ਹੀ ਰਹੀ। 

 ਬੇਬੇ ਦੇ ਪੁਰਾਣੇ ਸੰਦੂਕ ਨੂੰ ਕਿਸ ਨਾਲ ਭਰਿਆ ਗਿਆ ?

1
ਕੱਪੜੇ
2
 ਦਰੀਆਂ 
3
ਚਾਦਰਾਂ 
4
ਸਾਰੇ ਵਿਕਲਪ 

Sponsored

hivanix.in

Visit

This quiz is brought to you by hivanix.in

🌐 Web App Development

Quick Navigation